ਇਸ ਕੈਫੇ ‘ਚ ਮਿਲਦਾ ਹੈ ਸਿਹਮੰਦ ਤੇ ਸਵਾਦਿਸ਼ਟ ਪਾਸਤਾ, ਵਾਰ-ਵਾਰ ਖਾਣ ਨੂੰ ਕਰੇਗਾ ਮਨ – News18 ਪੰਜਾਬੀ

ਪਾਸਤਾ ਬਹੁਤ ਲੋਕਾਂ ਦੇ ਪਸੰਦੀਦਾ ਭੋਜਨ ਹੈ। ਪਾਸਤਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਚੰਗਾ ਲੱਗਦਾ ਪਾਸਤਾ ਪ੍ਰਮੁੱਖ ਰੂਪ ਵਿਚ ਤਿੰਨ ਤਰ੍ਹਾਂ ਦਾ ਹੁੰਦਾ ਹੈ। ਵੱਖ ਵੱਖ ਤਰ੍ਹਾਂ ਦੀ ਸੌਸ ਹੀ ਪਾਸਤੇ ਨੂੰ ਵੱਖਰਾ ਬਣਾਉਂਦੀ ਹੈ। ਤੁਸੀਂ ਵਾਈਟ ਸੌਸ ਪਾਸਤਾ, ਰੈੱਡ ਸੌਸ ਪਾਸਤਾ ਅਤੇ ਮਿਸਕ ਸੌਸ ਪਾਸਤਾ ਖਾਧਾ ਹੋਵੇਗਾ। ਪਰ ਕੀ ਕਦੇ ਤੁਸੀਂ ਕਾਫਲੀ ਪਾਸਤਾ ਖਾਧਾ ਹੈ। ਇਹ ਖਾਣ ਵਿਚ ਬਹੁਤ ਸਵਾਦ ਹੁੰਦਾ ਹੈ। ਸਵਾਦਿਸ਼ਟ ਹੋਣ ਦੇ ਨਾਲ ਨਾਲ ਇਹ ਪੌਸ਼ਟਿਕਤਾ ਭਰਪੂਰ ਵੀ ਹੈ। ਅੱਜ ਦੇ ਸਮੇਂ ਵਿਚ ਸਵਾਦਿਸ਼ਟ ਦੇ ਨਾਲ ਨਾਲ ਪੌਸ਼ਟਿਕ ਭੋਜਨ ਦੀ ਬਹੁਤ ਮੰਗ ਹੈ। ਲੋਕ ਆਪਣੀ ਸਿਹਤ ਸੰਬੰਧੀ ਸੁਚੇਤ ਹੋ ਰਹੇ ਹਨ। ਜੇਕਰ ਤੁਸੀਂ ਸਿਹਤਮੰਦ ਫਾਸਟ ਫੂਡ ਖਾਣਾ ਚਾਹੁੰਦੇ ਹੋ, ਤਾਂ ਕਾਫਲੀ ਪਾਸਤਾ ਇਕ ਚੰਗਾ ਵਿਕਲਪ ਹੈ। ਆਓ ਜਾਣਦੇ ਹਾਂ ਕਿ ਇਹ ਪਾਸਤਾ ਕਿੱਥੋਂ ਮਿਲਦਾ ਹੈ।

ਕਿੱਥੋਂ ਮਿਲਦਾ ਹੈ ਕਾਫਲੀ ਪਾਸਤਾ

ਕਾਫਲੀ ਪਾਸਤਾ ਰਿਸ਼ੀਕੇਸ਼ ਦੇ ਹੰਗਰੀ ਬਰਡ ਕੈਫੇ ਵਿਚਿ ਪਰੋਸਿਆ ਜਾਂਦਾ ਹੈ। ਭਾਰਤ ਦੇ ਮਸ਼ਹੂਰ ਸ਼ਹਿਰ ਰਿਸ਼ੀਕੇਸ਼ ਵਿਚ ਸਥਿਤ ਇਸ ਕੈਫੇ ਦਾ ਮਾਲਿਕ ਸੌਰਭ ਹੈ। ਇਸ ਕੈਫੇ ਵਿਚ ਤੁਹਾਨੂੰ ਪਹਾੜੀ ਉਤਪਾਦਾਂ ਤੋਂ ਮਿਲੇ ਹੋਏ ਕਈ ਪਕਵਾਨ ਮਿਲਣਗੇ। ਕੈਫੇ ਦੇ ਵਿਚ ਗੜ੍ਹਵਾਲੀ ਟੱਚ ਵਾਲੇ ਬਹੁਤ ਸਾਰੇ ਪਕਵਾਨ ਵੀ ਮਿਲਦੇ ਹਨ। ਇੱਥੋਂ ਦਾ ਕਾਫਲੀ ਪਾਸਤਾ, ਰਾਗੀ ਮੋਮੋਜ਼, ਪਾਲਕ ਮੋਮੋਜ਼ ਬਹੁਤ ਮਸ਼ਹੂਰ ਹਨ। ਇਹ ਭੋਜਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤਮੰਦ ਵੀ ਬਹੁਤ ਹਨ। ਇਸ ਕੈਫੇ ਵਿਚ ਫਾਸਟ ਫੂਡ ਨੂੰ ਪੌਸ਼ਟਿਕ ਰੂਪ ਵਿਚ ਵੇਚਿਆ ਜਾਂਦਾ ਹੈ।

ਸਬੰਧਤ ਖ਼ਬਰਾਂ

ਕਿਵੇਂ ਬਣਦਾ ਹੈ ਕਾਫਲੀ ਪਾਸਤਾ

ਹੰਗੀਰ ਬਰਡ ਕੈਫੇ ਦੇ ਮਾਲਿਕ ਸੌਰਭ ਦਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਾਗੀ ਮੋਮੋਜ਼ ਬਣਾਉਣੇ ਸ਼ੁਰੂ ਕੀਤੇ ਸਨ। ਰਾਗੀ ਮੋਮੋਜ਼ ਨੂੰ ਗਾਹਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਫਿਰ ਉਨ੍ਹਾਂ ਨੇ ਪਾਲਕ ਮੋਮੋਜ਼ ਤੇ ਕਾਫਲੀ ਪਾਸਤਾ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਫਲੀ ਪਾਸਤੇ ਵਿਚ ਫਰੈੱਸ਼ ਹਰੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰੀਆਂ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਪਾਸਤੇ ਵਿਚ ਮੈਦੇ ਦੀ ਬਜਾਇ ਆਟੇ ਤੋਂ ਬਣੇ ਪਾਸਤੇ ਨੂੰ ਵਰਤਿਆ ਜਾਂਦਾ ਹੈ। ਇਸ ਲਈ ਕਾਫਲੀ ਪਾਸਤੇ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਕਾਫਲੀ ਪਾਸਤੇ ਨੂੰ ਕਾਲੀ ਪਾਸਤਾ ਜਾਂ ਪਹਾੜੀ ਪਾਸਤਾ ਆਦਿ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਕਦੇ ਰਿਸ਼ੀਕੇਸ਼ ਜਾਓ ਤਾਂ ਇਸ ਸਵਾਦਿਸ਼ਟ ਤੇ ਸਿਹਤਮੰਦ ਪਾਸਤੇ ਨੂੰ ਜ਼ਰੂਰ ਖਾ ਕੇ ਆਓ।

ਇਸ਼ਤਿਹਾਰਬਾਜ਼ੀ

ਚੋਟੀ ਦੇ ਵੀਡੀਓ

  • November 13, 2023, 6:09 pm IST
    ਖੰਭੇ ਨਾਲ ਬੰਨ੍ਹ 2 ਲੁਟੇਰਿਆਂ ਦੀ ਛਿੱਤਰ-ਪਰੇਡ, ਪ੍ਰਵਾਸੀ ਮਜ਼ਦੂਰ ਨਾਲ ਕੀਤੀ ਸੀ ਲੁੱਟ-ਖੋਹ
  • First Published :

Leave a Comment