ਸਿਹਤ ਲਈ ਵਰਦਾਨ ਹੈ ਇਹ ਫਲ, ਲਗਾਤਾਰ ਸੇਵਨ ਕਰਨ ਨਾਲ ਖ਼ਤਮ ਹੋਣਗੀਆਂ ਕਈ ਸਮੱਸਿਆਵਾਂ – News18 ਪੰਜਾਬੀ

ਚੰਗੀ ਸਿਹਤ ਦੇ ਲਈ ਸਿਹਤਮੰਦ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਫਲ ਸਾਡੇ ਭੋਜਨ ਦਾ ਜ਼ਰੂਰੀ ਹਿੱਸਾ ਹਨ। ਸਾਨੂੰ ਫਲਾਂ ਤੋਂ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਅਤੇ ਵਿਟਾਮਿਨ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਡੀ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਫਲ ਪਪੀਤਾ ਹੈ, ਜੋ ਕਿ ਬਜ਼ਾਰ ਵਿਚ ਪੂਰਾ ਸਾਲ ਮਿਲਦਾ ਹੈ। ਪਪੀਤਾ ਸਾਡੀ ਸਿਹਤ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਫਲ ਤੋਂ ਇਲਾਵਾ ਤੁਸੀਂ ਕੱਚੇ ਪਪੀਤੇ ਨੂੰ ਵੀ ਕਈ ਤਰ੍ਹਾਂ ਨਾਲ ਆਪਣੇ ਭੋਜਨ ਵਿਚ ਵਰਤ ਸਕਦੇ ਹੋ। ਆਓ ਜਾਣਦੇ ਹਾਂ ਪਪੀਤੇ ਦੇ ਅਨੇਕਾਂ ਫ਼ਾਇਦਿਆਂ ਬਾਰੇ-

ਪਪੀਤੇ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਪਪੀਤੇ ਵਿਚ ਸਿਹਤ ਲਈ ਜ਼ਰੂਰੀ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਤੇ ਵਿਟਾਮਿਨ ਪਾਏ ਜਾਂਦੇ ਹਨ। ਲਗਭਗ 150 ਗ੍ਰਾਮ ਪਪੀਤੇ ‘ਚ 59 ਕੈਲੋਰੀ, 15 ਗ੍ਰਾਮ ਕਾਰਬੋਹਾਈਡ੍ਰੇਟ, 3 ਗ੍ਰਾਮ ਫਾਈਬਰ ਅਤੇ 1 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਫੋਲੇਟ ਅਤੇ ਪੋਟਾਸ਼ੀਅਮ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵ ਪਪੀਤੇ ‘ਚ ਕਈ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।

ਸਬੰਧਤ ਖ਼ਬਰਾਂ

ਪਪੀਤਾ ਕਿਵੇਂ ਹੈ ਸਿਹਤ ਲਈ ਲਾਭਦਾਇਕ

ਨਹੀਂ ਆਵੇਗੀ ਪੇਟ ਦੀ ਕੋਈ ਸਮੱਸਿਆ

ਪਪੀਤੇ ਨੂੰ ਪੇਟ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਦਾ ਲਗਾਤਾਰ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸਨੂੰ ਪਾਚਨ ਕਿਰਿਆ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਪਪੀਤਾ ਖਾਣ ਨਾਲ ਅਲਸਰ ਤੋਂ ਵੀ ਰਾਹਤ ਮਿਲਦੀ ਹੈ।

ਇਸ਼ਤਿਹਾਰਬਾਜ਼ੀ

ਛੇਤੀ ਨਹੀਂ ਆਵੇਗਾ ਬੁਢਾਪਾ

ਪਪੀਤੇ ਵਿਚ ਐਂਟੀ-ਏਜ਼ਿੰਗ ਤੱਤ ਪਾਏ ਜਾਂਦੇ ਹਨ। ਪਪੀਤਾ ਖਾਣ ਨਾਲ ਤੁਸੀਂ ਛੇਤੀ ਬੁੱਢੇ ਨਹੀਂ ਹੁੰਦੇ। ਇਸ ਵਿਚ ਵਿਟਾਮਿਨ ਸੀ ਅਤੇ ਲਾਈਕੋਪੀਨ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਲਈ ਇਸਦੇ ਸੇਵਨ ਨਾਲ ਤੁਹਾਡੇ ਚਿਹਰੇ ਉੱਤੇ ਛੇਤੀ ਝੁਰੜੀਆਂ ਨਹੀਂ ਪੈਂਦੀਆਂ।

ਚੰਗੀ ਰਹੇਗੀ ਦਿਲ ਦੀ ਸਿਹਤ

ਪਪੀਤੇ ਨੂੰ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਾਨੂੰ ਕਈ ਪ੍ਰਕਾਰ ਦੇ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ। ਪਪੀਤੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਦਿਲ ਦੀ ਰੱਖਿਆ ਕਰ ਸਕਦੇ ਹਨ ਅਤੇ ਚੰਗੇ ਕੋਲੇਸਟ੍ਰੋਲ ਨੂੰ ਵਧਾ ਸਕਦੇ ਹਨ। ਇਸਦੇ ਨਾਲ ਹੀ ਪਪੀਤੇ ਦਾ ਲਗਾਤਾਰ ਸੇਵਨ ਕਰਨ ਨਾਲ ਖ਼ਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ।

ਇਸ਼ਤਿਹਾਰਬਾਜ਼ੀ

ਹੋਰ ਫ਼ਾਇਦੇ

ਪਪੀਤਾ ਸਰੀਰ ਵਿਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਦਰਅਸਲ ਸੋਜ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਪਪੀਤੇ ਦਾ ਸੇਵਨ ਕਰਨ ਨਾਲ ਸੋਜ ਘੱਟ ਹੁੰਦੀ ਹੈ। ਇਸ ਤਰ੍ਹਾਂ ਪਪੀਤਾ ਸਾਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਾਨੂੰ ਸਿਹਤਮੰਦ ਰਹਿਣ ਵਿਚ ਮਦਦ ਕਰਦਾ ਹੈ।

ਇਸ਼ਤਿਹਾਰਬਾਜ਼ੀ

ਚੋਟੀ ਦੇ ਵੀਡੀਓ

  • November 21, 2023, 1:19 pm IST
    Amritsari Food । ਗਮ ‘ਚ ਬਦਲੀਆਂ ਪਰਿਵਾਰ ਦੀਆਂ ਖੁਸ਼ੀਆਂ, ਪੁੱਤ ਦੀ ਯਾਦ ‘ਚ ਮਾਂ-ਬਾਪ ਨੇ ਕੀਤਾ ਖਾਸ ਉਪਰਾਲਾ
  • First Published :

Leave a Comment